ਬੈਂਕਾਂ ਵੱਲੋਂ ਕਰਜ਼ਾ ਮੁਆਫ ਕਰਵਾਉਣ ਲਈ ਅਧਾਰ ਕਾਰਡ ਜਮ੍ਹਾਂ ਕਰਵਾਉਣ ਦੀਆਂ ਅਨਾਉਂਮੈਂਟਾਂ ਪਰ ਕਿਸਾਨਾਂ ਦੇ ਹੱਥ ਅਜੇ ਵੀ ਕੀਟਨਾਸ਼ਕ
ਇੱਕ ਪੰਜਾਬ ਸਰਕਾਰ ਵੱਲੋਂ ਕਿਸਾਨ ਕਰਜ਼ ਮੁਆਫੀ ਦੀ ਦੂਜੀ ਕਿਸ਼ਤ ਜਾਰੀ ਹੋਣ ਨੂੰ ਤਿਆਰ ਹੈ ਬੈਂਕਾਂ ਵੱਲੋਂ ਪਿੰਡਾਂ ਦੇ ਗੁਰਦੁਆਰਿਆਂ ਚੋ ਕਿਸਾਨਾਂ ਨੂੰ ਅਧਾਰ ਕਾਰਡ ਜਮ੍ਹਾਂ ਕਰਵਾਉਣ ਲਈ ਅਨਾਉਸਮੈਂਟਾਂ ਕੀਤੀਆਂ ਜਾ ਰਹੀਆਂ ਹਨ।ਦੂਜੇ ਪਾਸੇ ਕਿਸਾਨਾਂ ਦੇ ਹੱਥਾਂ ਚੋ ਕੀਟਨਾਸ਼ਕਾਂ ਵਾਲੇ ਲੀਟਰ ਨਹੀਂ ਛੁੱਟ ਰਹੇ। ਇਸੇ ਦੌਰਾਨ ਹੀ ਤਲਵੰਡੀ ਸਾਬੋ ਦੇ ਇੱਕ ਕਿਸਾਨ ਨੇ ਕਰਜ਼ੇ ਕਾਰਨ ਆਪਣੇ ਖੇਤ ਵਿੱਚ ਕੀਟਨਾਸ਼ਕ ਪੀ ਕੇ ਖ਼ੁਦਕੁਸ਼ੀ ਕਰ ਲਈ। ਕਿਸਾਨ ਗੁਰਲਾਲ ਸਿੰਘ (45 ਸਾਲ) ਪੁੱਤਰ ਗੁਰਦੀਪ ਸਿੰਘ ਕੋਲ ਢਾਈ ਏਕੜ ਜ਼ਮੀਨ ਸੀ ਤੇ ਅੱਠ ਲੱਖ ਰੁਪਏ ਦੇ ਕਰੀਬ ਕਰਜ਼ਾ ਸੀ।