ਕੈਨੇਡਾ ‘ਚ ਗੈਂਗਵਾਰ ਭੇਟ ਚੜ੍ਹਿਆ ਇੱਕ ਹੋਰ ਪੰਜਾਬੀ ਨੌਜਵਾਨ
ਸਰੀ ’ਚ ਇਕ ਪੰਜਾਬੀ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਡੈਲਟਾ ਦਾ ਰਹਿਣ ਵਾਲਾ ਪਰਦੀਪ ਸਿੰਘ ਬਰਾੜ (23) ਦੋਸਤ ਕੋਲ ਆਇਆ ਹੋਇਆ ਸੀ ਤਾਂ ਦੋ ਕਾਰਾਂ ’ਤੇ ਸਵਾਰ ਲੋਕਾਂ ਨੇ ਉਸ ’ਤੇ ਗੋਲੀਆਂ ਦਾਗ਼ੀਆਂ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਹ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਦਮ ਤੋੜ ਗਿਆ। ਪੁਲੀਸ ਨੂੰ ਉਸ ’ਤੇ 2015 ’ਚ ਹੋਈਆਂ ਗੋਲੀਬਾਰੀ ਦੀਆਂ ਕਈ ਘਟਨਾਵਾਂ ’ਚ ਸ਼ਾਮਲ ਹੋਣ ਦਾ ਸ਼ੱਕ ਸੀ।